ਲੁਧਿਆਣਾ ( Rajan ) :- ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਿੰਨ ਚਾਰ ਦਿਨ ਤੱਕ ਪੱਛਮੀ ਚੱਕਰਵਾਤ ਦੇ ਚਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਸਮ ਦੇ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲੇਗੀ ਉਹਨਾਂ ਕਿਹਾ ਕਿ ਉਸ ਤੋਂ ਬਾਅਦ ਗਰਮੀ ਹੋਰ ਵਧੇਗੀ ਪਰ ਫਿਲਹਾਲ ਕੁਝ ਦਿਨ ਤੱਕ ਮੌਸਮ ਇਸੇ ਤਰਹਾਂ ਰਹੇਗਾ ਉਹਨਾਂ ਕਿਹਾ ਕਿ ਇਹ ਮੌਸਮ ਸਿਹਤ ਲਈ ਵੀ ਕਾਫੀ ਨੁਕਸਾਨ ਦੇ ਹੁੰਦਾ ਹੈ ਕਿਉਂਕਿ ਜਦੋਂ ਮੌਸਮ ਦੇ ਵਿੱਚ ਤਬਦੀਲੀਆਂ ਆਉਂਦੀਆਂ ਹਨ ਤਾਂ ਇਸ ਦਾ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਹਾਲਾਂਕਿ ਉਹਨਾਂ ਕਿਹਾ ਕਿ ਫਿਲਹਾਲ ਜੋ ਟੈਂਪਰੇਚਰ ਚੱਲ ਰਹੇ ਨੇ ਉਹ ਆਮ ਹਨ। ਪਰ ਆਉਂਦੇ ਦਿਨਾਂ ਦੇ ਵਿੱਚ ਗਰਮੀ ਆਉਂਦੇ ਦਿਨਾਂ ਦੇ ਅੰਦਰ ਗਰਮੀ ਚ ਇਜਾਫਾ ਹੋ ਸਕਦਾ ਹੈ। ਉਹਨੇ ਕਿਹਾ ਫਿਲਹਾਲ ਆਉਂਦੇ ਦਿਨਾਂ ਚ ਬਾਰਿਸ਼ ਦੀ ਵੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਆਮ ਰਹੇਗਾ।
ਮੌਸਮ ਚ ਆ ਰਿਹਾ ਵੱਡਾ ਬਦਲਾ ਆਉਣ ਵਾਲੇ ਦਿਨਾਂ ਦੇ ਵਿੱਚ ਵਧੇਗੀ ਗਰਮੀ, ਲੋਕਾਂ ਦੀ ਸਿਹਤ ਲਈ ਖਰਾਬ ਮੌਸਮ ਲੋਕ ਰੱਖਣ ਧਿਆਨ।
0
Post a Comment