ਲੁਧਿਆਣਾ ( Rajan ) :- ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਦੋ ਧਿਰਾਂ ਗੱਡੀ ਕੱਢਣ ਨੂੰ ਲੈ ਕੇ ਆਪਸ ਵਿੱਚ ਭਿੜ ਗਈਆਂ। ਮੁਹੱਲੇ ਵਿੱਚ ਬਣੀ ਫੈਕਟਰੀ ਵਿੱਚ ਸਮਾਨ ਲੈ ਕੇ ਪਹੁੰਚਿਆ ਸੀ 407 ਜਿਸ ਤੋਂ ਬਾਅਦ ਵਿੱਚ ਦੂਜੀ ਧਿਰ ਨੇ ਗੱਡੀ ਕੱਢਣ ਨੂੰ ਲੈ ਕੇ ਮਾਲ ਵਾਲੀ ਗੱਡੀ ਨੂੰ ਇੱਕ ਪਾਸੇ ਕਰਨ ਲਈ ਕਿਹਾ। ਜਿਸ ਤੋਂ ਬਾਅਦ ਦੋਵੇਂ ਧਿਰਾਂ ਇੱਕ ਦੂਜੇ ਨਾਲ ਭਿੜ ਗਈਆਂ। ਗਾਲੀ ਗਲੋਚ ਤੋਂ ਗੱਲ ਹੱਥੋ ਪਾਈ ਤੱਕ ਪਹੁੰਚ ਗਈ ਅਤੇ ਜੰਮ ਕੇ ਤਕਰਾਰ ਹੋਈ। ਦੋਵੇਂ ਧਿਰਾਂ ਵੱਲੋਂ ਇੱਕ ਦੂਸਰੇ ਉੱਪਰ ਇੱਟਾਂ ਚਲਾਉਣ ਦੇ ਵੀ ਇਲਜ਼ਾਮ ਲਗਾਏ ਗਏ ਹਨ। ਜਿਸ ਨੂੰ ਲੈ ਕੇ ਪੁਲਿਸ ਨੂੰ ਵੀ ਬੁਲਾਉਣਾ ਪਿਆ ਅਤੇ ਪੁਲਿਸ ਨੇ ਕਾਰਵਾਈ ਦੀ ਗੱਲ ਕਹੀ ਹੈ। ਇਸ ਮੌਕੇ ਤੇ ਬੋਲਦੇ ਹੋਏ ਇੱਕ ਧਿਰ ਨੇ ਕਿਹਾ ਕਿ ਉਹਨਾਂ ਦੀ ਫੈਕਟਰੀ ਹੈ ਤੇ ਗੱਡੀ ਮਾਰ ਲਾਉਣ ਵਾਸਤੇ ਆਈ ਸੀ ਜਦ ਕਿ ਦੂਸਰੀ ਧਿਰ ਵੱਲੋਂ ਲੜਾਈ ਦੀ ਸ਼ੁਰੂਆਤ ਕੀਤੀ ਗਈ ਹੈ । ਉਥੇ ਹੀ ਦੂਜੀ ਧਿਰ ਨੇ ਗੱਡੀ ਕੱਢਣ ਦੀ ਗੱਲ ਕਹੀ ਹ ਤੇ ਕਿਹਾ ਕਿ ਮਾਲ ਲਾਉਣ ਵਾਲੀ ਗੱਡੀ ਨੂੰ ਇੱਕ ਪਾਸੇ ਖੜਾ ਕਰਨਾ ਚਾਹੀਦਾ ਸੀ ਜਾਂ ਪਹਿਲਾਂ ਦੱਸਣਾ ਚਾਹੀਦਾ ਸੀ। ਇਸ ਲੜਾਈ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਨੇ ਦੋਵੇਂ ਧਿਰਾਂ ਇੱਕ ਦੂਸਰੇ ਉੱਪਰ ਗੰਭੀਰ ਇਲਜ਼ਾਮ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹ ਕਿਹਾ ਇਹ ਹੈ ਕਿ ਕੰਪਲੇਂਟ ਦਿੱਤੀ ਜਾਵੇ ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਗੱਡੀ ਕੱਢਣ ਨੂੰ ਲੈ ਕੇ ਹੋਇਆ ਗੁਆਂਢੀਆਂ ਵਿੱਚ ਵਿਵਾਦ , ਪਹੁੰਚਿਆ ਖੂਨੀ ਜੰਗ ਤੱਕ। ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਹੋਈਆਂ ਕੈਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕੀਤੀ ਜਾਵੇਗੀ ਬਣਦੀ ਕਾਰਵਾਈ।
byPunjab Live
-
0
Post a Comment