ਲੁਧਿਆਣਾ ( Rajan ) :- ਲੋਕ ਸਭਾ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਨੇ ਰਾਜਨੀਤਿਕ ਪਾਰਟੀਆਂ ਦੇ ਵਿਚਕਾਰ ਮੈਂਬਰਾਂ ਦੀ ਅਦਲਾ ਬਦਲੀ ਦਿਨੋ ਦਿਨ ਵੱਧਦੀ ਜਾ ਰਹੀ ਹੈ l ਸੁਨਹਿਰਾ ਭਾਰਤ ਪਾਰਟੀ ਦੀ ਲੋਕਪ੍ਰਿਅਤਾ ਦਿਨ ਬ ਦਿਨ ਵਧਦੀ ਜਾ ਰਹੀ ਹੈ l ਜਿਸ ਕਾਰਨ ਉਹਨਾਂ ਦੀ ਪਾਰਟੀ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਸਰਦਾਰ ਅਮਰਜੀਤ ਸਿੰਘ ਬਾਜਾਂ ਵਾਲੇ ਭਾਰਤੀ ਜਵਾਨ ਕਿਸਾਨ ਪਾਰਟੀ ਨੂੰ ਛੱਡ ਕੇ ਸੁਨਹਿਰਾ ਭਾਰਤ ਪਾਰਟੀ ਵਿੱਚ ਆਪਣੇ ਸਾਥੀਆਂ ਸਮੇਤ ਹੋਏ ਸ਼ਾਮਿਲ l ਉਹਨਾਂ ਨੂੰ ਸੁਨਹਿਰਾ ਭਾਰਤ ਪਾਰਟੀ ਸਰਪ੍ਰਸਤ ਸ਼੍ਰੀ ਰਾਕੇਸ਼ ਕੁਮਾਰ ਜੀ ਨੇ ਪੰਜਾਬ ਮੁੱਖ ਬੁਲਾਰਾ ਦਾ ਅਹੁਦਾ ਦੇ ਕੇ ਸਨਮਾਨਿਤ ਕੀਤਾ l ਮੀਡੀਆ ਨੂੰ ਸਨਮਾਨਿਤ ਕਰਦੇ ਹੋਏ ਅਮਰਜੀਤ ਸਿੰਘ ਜੀ ਨੇ ਪਾਰਟੀ ਸਰਪ੍ਰਸਤ ਸ੍ਰੀ ਰਾਕੇਸ਼ ਕੁਮਾਰ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਪਾਰਟੀ ਦੀਆ ਗਤਿ ਵਿਧੀਆ ਨੂੰ ਦੇਸ਼ਾਂ ਵਿਦੇਸ਼ਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਵਚਨ ਦਿੱਤਾ l ਮੁੱਖ ਦਫਤਰ ਲੁਧਿਆਣਾ ਵਿਖੇ ਪਾਰਟੀ ਸਰਪ੍ਰਸਤ ਸ਼੍ਰੀ ਰਾਕੇਸ਼ ਕੁਮਾਰ, ਪੰਜਾਬ ਬੁਲਾਰੇ ਅਮਰਜੀਤ ਸਿੰਘ ਖਾਲਸਾ ਬਾਜਾਂ ਵਾਲੇ, ਮਨਜੀਤ ਸਿੰਘ ਅਰੋੜਾ, ਹਰਮਨ ਗੁੱਡੂ, ਸਮਾਜ ਸੇਵਕ ਜੇ.ਪੀ ਸਿੰਘ ਨਲਵਾ, ਸੋਮਨਾਥ ਸ਼ਰਮਾ, ਪਾਰਟੀ ਕੈਸ਼ੀਅਰ ਰਾਜਨਦੀਪ ਕੌਰ, ਸੰਜੀਵ ਬਿੱਟੂ, ਪ੍ਰੇਮ, ਰਾਜੂ ਜੀ ਆਦਿ ਮੌਜੂਦ ਸਨ l
ਅਮਰਜੀਤ ਸਿੰਘ ਖਾਲਸਾ ਸਾਥੀਆਂ ਸਮੇਤ ਸੁਨਹਿਰਾ ਭਾਰਤ ਪਾਰਟੀ ਵਿੱਚ ਹੋਏ ਸ਼ਾਮਿਲ
byPunjab Live
-
0
Post a Comment