ਲੁਧਿਆਣਾ ( Rajan ) :- ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਐਲਡੀਕੋ ਇਸਟੇਟ ਦੇ ਨਿਵਾਸੀਆਂ ਵੱਲੋਂ ਕਲੋਨੀ ਵਿੱਚ ਆ ਰਹੇ ਗੰਦੇ ਪਾਣੀ ਨੂੰ ਲੈ ਕੇ ਲਗਾਤਾਰ ਵੱਖ-ਵੱਖ ਮਹਿਕਮਿਆਂ ਦੇ ਵਿਭਾਗ ਵਿੱਚ ਸ਼ਿਕਾਇਤਾਂ ਦਿੱਤੀਆਂ ਸੀ ਜਿਸ ਤੇ ਪਲਿਊਸ਼ਨ ਕੰਟਰੋਲ ਬੋਰਡ ਨੇ ਕੰਪਨੀ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਵੀ ਕੀਤਾ ਸੀ। ਤਾਂ ਇਸੇ ਦੇ ਮੱਦੇ ਨਜ਼ਰ ਹਾਈ ਕੋਰਟ ਦੇ ਆਦੇਸ਼ਾਂ ਦੇ ਤਹਿਤ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਹੈਲਥ ਵਿਭਾਗ ਸਮੇਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਈਆਂ ਵੱਖ-ਵੱਖ ਟੀਮਾਂ ਨੇ ਕਲੋਨੀ ਦੇ ਅੰਦਰ ਆ ਕੇ ਪਾਣੀ ਦੇ ਸੈਂਪਲ ਲਏ ਨੇ। ਅਤੇ ਕਿਹਾ ਕਿ ਇਸ ਬਾਬਤ ਉਹ ਸੈਂਪਲਾਂ ਦੀ ਜਾਂਚ ਕਰਨਗੇ ਹਾਲਾਂਕਿ ਸਥਾਨਕ ਲੋਕਾਂ ਨੇ ਕੰਪਨੀ ਦੇ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਕਿਹਾ ਕਿ ਕਰੋੜਾਂ ਰੁਪਏ ਲੈਣ ਦੇ ਬਾਵਜੂਦ ਵੀ ਕੰਪਨੀ ਨੇ ਲੋਕਾਂ ਨੂੰ ਗੰਦਾ ਪਾਣੀ ਪਿਆਇਆ ਹੈ ਅਤੇ ਸੀਵਰੇਜ ਸਿਸਟਮ ਵੀ ਸਹੀ ਨਹੀਂ ਹੈ।
ਜਲੰਧਰ ਬਾਈਪਾਸ ਨੇੜੇ ਐਲਡੀਕੋ ਇਸਟੇਟ ਚ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਗਲਾਡਾ ਨਾਲ ਆਈ ਟੀਮਾਂ ਨੇ ਪਾਣੀ ਦੇ ਭਰੇ ਸੈਂਪਲ
0
Post a Comment