ਲੁਧਿਆਣਾ ( Rajan ) :- ਮਿਤੀ 21.3.2024 ਨੂੰ ਖਾਸ ਮੁਖਬਰ ਨੇ ਪੁਲਿਸ ਚੌਕੀ ਇਤਲਾਹ ਦਿੱਤੀ ਕਿ ਹਰਮਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਈਸਰ ਨਗਰ ਲੁਧਿਆਣਾ ਜੋ ਆਪਣੀ ਕਾਰ ਨੰਬਰੀ PB-29-R-1213 ਮਾਰਕਾ ਸਵਿਫਟ ਰੰਗ ਚਿੱਟਾ ਜਿਸਦੇ ਅਗਲੇ ਸੀਸੇ ਪਾਸੇ। ਪੁਲਿਸ ਦਾ ਸਟਿਕਰ ਲੱਗਾ ਹੈ ਜੋ ਆਪਣੇ ਆਪ ਨੂੰ ਪੰਜਾਬ ਪੁਲਿਸ ਅਤੇ ਵਿਜੀਲੈਂਸ ਦਾ ਇੰਸਪੈਕਟਰ ਦੇਸ ਕੇ ਧੋਖਾ ਦੇਣ ਦੇ ਇਰਾਦੇ ਨਾਲ ਲੋਕ ਸੇਵਕ ਦੀ ਵਰਤੋਂ ਵਾਲੀ ਪੁਸ਼ਾਕ ਪਹਿਨਦਾ ਹੈ। ਜਿਸ ਪਰ ਮੁਕੰਦਮਾ ਨੰਬਰ 55 ਅ/ਧ 170,171.419,420 IPC ਥਾਣਾ ਸਦਰ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ।
ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਸ੍ਰੀ ਦੇਵ ਸਿੰਘ ਪੀ.ਪੀ.ਐਸ. ਵਹੀਕ ਡਿਪਟੀ ਕਮਿਸ਼ਨਰ ਪੁਲਿਸ ਜੈਨ-02 ਲੁਧਿਆਣਾ, ਸ੍ਰੀ ਗੁਰਇਕਬਾਲ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ (ਦੱਖਣੀ) ਲੁਧਿਆਣਾ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਹਰਸਵੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਲੁਧਿਆਣਾ ਦੀ ਪੁਲਿਸ ਪਾਰਟੀ ਵਲੋਂ ਦੇਸੀ ਹਰਮਨਪ੍ਰੀਤ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੌਰਾਨੇ ਤਫਤੀਸ਼ ਦੇਸ਼ੀ ਹਰਮਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ 233, ਗਲੀ ਨੰਬਰ 5 ਆਰ.ਈਸਰ ਨਗਰ ਥਾਣਾ ਸਦਰ ਲੁਧਿਆਣਾ ਪਾਸੋਂ ਇੱਕ ਕਾਰ ਨੰਬਰੀ PB-29 R 1213 ਮਾਰਕਾ ਸਵਿਫਟ ਰੰਗ ਚਿੱਟਾ ਜਿਸਦੇ ਅਗਲੇ ਸੀਸੇ ਪਾਸੇ ਪੁਲਿਸ ਦਾ ਸਟਿਕਰ ਲੱਗਾ ਹੈ,ਸਮੇਤ ਖਾਕੀ ਵਰਦੀ ਸਮੇਤ 3-3 ਸਟਾਰ,ਇੱਕ ਗਰਮ ਜੈਕਟ ਸਮੇਤ ਨੇਮ ਪਲੇਟ, ਇੱਕ ਬੈਲਟ ਚਮੜਾ ਅਤੇ ਖਾਕੀ ਪਗੜੀ, ਇੱਕ ਕਿਤਾਬ ਭਰਤੀ ਪ੍ਰੀਖਿਆ ਗਾਈਡ ਬ੍ਰਾਮਦ ਕੀਤੇ ਗਏ ਹਨ।
Post a Comment