Designed And Powered By Manish Kalia 9888885014 Ⓒ Copyright @ 2023 - All Rights Reserved


 

ਲੁਧਿਆਣਾ ਕਿਸਾਨ ਮੇਲੇ ਦਾ ਅੱਜ ਦੂਜਾ ਦਿਨ, ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਲੋਕਾਂ ਦਾ ਮਿਲ ਰਿਹਾ ਭਰਪੂਰ ਸਮਰਥਨ ਨੌਜਵਾਨ ਕਿਸਾਨ ਵੀ ਖੇਤੀ ਬਿਜਨਸ ਵੱਲ ਵੱਧ ਰਹੇ।

ਲੁਧਿਆਣਾ ( Rajan ) :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਦੋ ਦਿਨੀ ਕਿਸਾਨ ਮੇਲੇ ਦਾ ਅੱਜ ਦੂਜਾ ਦਿਨ ਹੈ ਅਤੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੇਲੇ ਦੇ ਵਿੱਚ ਪਹੁੰਚ ਕੇ ਖੇਤੀ ਵਿਭਿੰਨਤਾ, ਨਵੀਆਂ ਫਸਲਾਂ ਦੇ ਬੀਜਾਂ ਅਤੇ ਹੋਰ ਤਕਨੀਕਾਂ ਬਾਰੇ ਜਾਣਕਾਰੀ ਲੈ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵੱਲੋਂ ਅੱਜ ਖੁਦ ਸਾਰੇ ਹੀ ਸਟਾਲਾਂ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਉਹਨਾਂ ਨਵੀਆਂ ਤਕਨੀਕਾਂ ਨਵੀਆਂ ਬੀਜਾ ਬਾਰੇ ਜਾਣਕਾਰੀ ਸਾਡੀ ਟੀਮ ਨਾਲ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਇਸ ਮੇਲੇ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਅੱਜ ਨੌਜਵਾਨ ਵੀ ਪਹੁੰਚੇ ਹਨ ਉਹਨਾਂ ਕਿਹਾ ਕਿ ਨੌਜਵਾਨ ਹੁਣ ਖੇਤੀ ਨੂੰ ਵਪਾਰ ਦੇ ਤੌਰ ਤੇ ਵਰਤ ਰਹੇ ਹਨ। ਅਤੇ ਉਹ ਕੋਈ ਹੋਰ ਬਿਜ਼ਨਸ ਕਰਨ ਨਾਲੋਂ ਖੇਤੀ ਨਾਲ ਜੁੜਿਆ ਹੋਇਆ ਵਪਾਰ ਕਰਨ ਦੇ ਵਿੱਚ ਜਿਆਦਾ ਵਿਸ਼ਵਾਸ ਰੱਖਦੇ ਹਨ। ਇਸੇ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਕਿਸਾਨ ਮੇਲੇ ਦੇ ਵਿੱਚ ਪਹੁੰਚ ਕੇ ਜਾਣਕਾਰੀ ਹਾਸਿਲ ਕਰ ਰਹੇ ਹਨ। ਉਹਨਾਂ ਕਿਹਾ ਕਿ ਖੇਤੀ ਨੂੰ ਵਪਾਰ ਦੇ ਨਾਲ ਜੁੜਨਾ ਸਮੇਂ ਦੀ ਲੋੜ ਹੈ। ਵੀਸੀ ਲੁਧਿਆਣਾ ਨੇ ਕਿਹਾ ਕਿ ਸਾਡੇ ਵੱਲੋਂ ਝੋਨੇ ਦੀਆਂ ਦੋ ਕਿਸਮਾਂ ਪਿਛਲੇ ਸਾਲ ਲਾਂਚ ਕੀਤੀਆਂ ਗਈਆਂ ਸਨ ਜਿਨਾਂ ਵਿੱਚ ਪੀਆਰ 126 ਕਾਫੀ ਪ੍ਰਚਲਿਤ ਹੋਈ ਇਸ ਨੂੰ ਵੱਡੀ ਗਿਣਤੀ ਦੇ ਵਿੱਚ ਕਿਸਾਨ ਖਰੀਦ ਰਹੇ ਹਨ। 



 

Post a Comment

Post a Comment (0)

Previous Post Next Post