ਲੁਧਿਆਣਾ ( RAJAN ) : ਸੁਰਖੀਆਂ ਵਿਚ ਰਹਿਣ ਵਾਲੇ ਸੁਨਹਿਰਾ ਭਾਰਤ ਪਾਰਟੀ ਦੇ ਨੈਸ਼ਨਲ ਪ੍ਰਧਾਨ ਰਾਕੇਸ਼ ਕੁਮਾਰ ਜਾ ਪਹੁੰਚੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ | ਜਿੱਥੇ ਉਹਨਾਂ ਨਵਨਿਯੁਕਤ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਸਨਮਾਨ ਕੀਤਾ ਅਤੇ ਆਪਣੇ ਦਵਾਰਾ ਚਲਾਈ ਜਾ ਰਹੀ ਮੁਹਿੰਮ “ਚਿੱਟਾ ਮੁਕਤ ਪੰਜਾਬ ਮਿਸ਼ਨ 2023” ਦੇ ਮੁੱਖ ਯੋਧੇ ਦਾ ਸਨਮਾਨ ਚਿੰਨ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਦੇ ਕੇ ਸਨਮਾਨ ਕੀਤਾ ਅਤੇ ਲੁਧਿਆਣਾ ਦੇ ਵਿਚ ਤੇਜੀ ਨਾਲ ਫੈਲ ਰਹੇ ਚਿੱਟੇ ਦੇ ਰੋਕਥਾਮ ਲਈ ਲੁਧਿਆਣੇ ਦੇ ਵੱਖ ਵੱਖ ਅਪਰਾਧਿਕ ਇਲਾਕਿਆਂ ਵਿੱਚ ਪੁਲਿਸ ਪ੍ਰਸ਼ਾਸਨ ਦੀ ਸਖ਼ਤੀ ਵਧਾਉਣ ਦੀ ਗੱਲ ਬਾਤ ਕੀਤੀ | ਨਵਨਿਯੁਕਤ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਕਿਹਾ ਕਿ ਉਹ ਆਪਣੇ ਅਫਸਰਾਂ ਨੂੰ ਹਦਾਇਤ ਦੇਣ ਕਿ ਚਿੱਟੇ ਦੇ ਤਸਕਰਾਂ ਨੂੰ ਫੜਨ ਤੋਂ ਬਾਅਦ ਸਖਤ ਤੋਂ ਸਖਤ ਕਾਰਵਾਈ ਕਰਨ ਅਤੇ ਓਹਨਾ ਤੋਂ ਸਖ਼ਤੀ ਨਾਲ ਪੁੱਛ ਗਿੱਛ ਕਰਨ ਅਤੇ ਵੱਡੇ ਤਸਕਰਾਂ ਤਕ ਪਹੁੰਚ ਕਰਨ | ਚਿੱਟੇ ਕਾਰਨ ਹੋ ਰਹੀਆਂ ਮੌਤਾਂ ਬਰਦਾਸਤ ਤੋਂ ਬਾਹਰ ਹਨ |ਨਸ਼ੇ ਦੇ ਪੂਰਤੀ ਖਾਤਿਰ ਨੌਜਵਾਨ ਲੁੱਟਾਂ ਖੋਹਾਂ, ਸਨੈਚਿੰਗਾ , ਮਡਰ, ਚੋਰੀਆਂ ਆਦਿ ਦੀਆ ਵਾਰਦਾਤਾਂ ਕਰਨ ਵਿਚ ਲੱਗੇ ਹਨ ਜੋਕਿ ਪਹਿਲਾ ਨਾਲੋਂ ਬਹੁਤ ਵੱਧ ਰਹੀਆਂ ਹਨ ਜਿਸਤੇ ਮਾਨਯੋਗ ਕਮਿਸ਼ਨਸਰ ਸਾਹਿਬ ਨੇ ਆਸ਼ਵਾਸ਼ਨ ਦਿੱਤਾ ਕੇ ਹਰ ਇਲਾਕੇ ਵਿਚ ਪੁਲਿਸ ਸਖ਼ਤੀ ਨਾਲ ਕਾਰਵਾਹੀ ਕਰੇਗੀ ਅਤੇ ਨਸ਼ਾ ਮੁਕਤ ਲੁਧਿਆਣਾ ਬਣਾਉਣ ਵਿਚ ਪੂਰੀ ਤਨਦੇਹੀ ਨਾਲ ਜਿੰਮੇਵਾਰੀ ਨਿਭਾਵਾਂਗੇ I ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਸਰਪ੍ਰਸਤ ਸ੍ਰੀ ਰਾਕੇਸ਼ ਕੁਮਾਰ, ਸਟਾਰ ਪ੍ਰਚਾਰਕ ਨਰਿੰਦਰ ਨੂਰ, ਏਕਜੋਤ ਯੂਥ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ, ਚੇਅਰਮੈਨ ਗੌਰੀ, ਇੰਦਰਜੀਤ ਸਿੰਘ, ਜਗਜੀਤ ਸਿੰਘ, ਸ਼ਰਮਾ ਜੀ ਆਦਿ ਮੌਜਦ ਸੀ l
ਸੁਨਹਿਰਾ ਭਾਰਤ ਪਾਰਟੀ ਵਲੋਂ ਨਵਨਿਯੁਕਤ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਸਨਮਾਨ ਕੀਤਾ ਗਿਆ ਅਤੇ ਚਿੱਟੇ ਦੇ ਖਾਤਮੇ ਲਈ ਮੁੱਖ ਯੋਧੇ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ |
0
Post a Comment