ਲੁਧਿਆਣਾ ( Rajan ) :- ਲੁਧਿਆਣਾ ਦੇ ਨਾਨਕਸਰ ਮਹਲਾ ਇਲਾਕੇ ਵਿੱਚ ਕਾਰ ਸਵਾਰ ਕੁਝ ਨੌਜਵਾਨਾਂ ਵੱਲੋਂ ਗਲੀ ਵਿੱਚ ਖੜੀਆਂ ਹੋਰ ਗੱਡੀਆਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕੇ ਦੇ ਗੁਸਾਈ ਲੋਕਾਂ ਵੱਲੋਂ ਪੱਥਰਬਾਜੀ ਕਰਨ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਇਲਾਕਾ ਨਿਵਾਸੀਆਂ ਦਾ ਆਰੋਪ ਸੀ ਕਿ ਉਕਤ ਨੌਜਵਾਨਾਂ ਵੱਲੋਂ ਪਹਿਲਾਂ ਵੀ ਗਲੀ ਵਿੱਚ ਖੜੀਆਂ ਗੱਡੀਆਂ ਨੂੰ ਠੋਕਿਆ ਗਿਆ ਸੀ ਅਤੇ ਅੱਜ ਇੱਕ ਵਾਰ ਫਿਰ ਜਦੋਂ ਇਹਨਾਂ ਨੇ ਉਹੀ ਹਰਕਤ ਦੁਹਰਾਈ ਤਾਂ ਉਹਨਾਂ ਨੇ ਕੋਈ ਦੂਰੀ ਤੇ ਜਾ ਕੇ ਉਕਤ ਨੌਜਵਾਨਾਂ ਨੂੰ ਰੋਕਿਆ ਤਾਂ ਕਾਰ ਵਿੱਚ ਮੌਜੂਦ ਤਿੰਨ ਨੌਜਵਾਨਾਂ ਵਿੱਚੋਂ ਦੋ ਨੌਜਵਾਨ ਉਹਨਾਂ ਨਾਲ ਉਲਝਣ ਲੱਗ ਪਏ। ਇਲਾਕਾ ਨਿਵਾਸੀਆਂ ਦਾ ਆਰੋਪ ਸੀ ਕਿ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਪੀਸੀਆਰ ਦਸਤਾ ਕਰੀਬ ਡੇਢ ਘੰਟੇ ਬਾਅਦ ਮੌਕੇ ਤੇ ਪਹੁੰਚਿਆ। ਫਿਲਹਾਲ ਇਲਾਕਾ ਨਿਵਾਸੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਸੀ।
Post a Comment