ਸਾਹਨੇਵਾਲ/ ਕੋਹਾੜਾ ( Rajan ) :- ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੇ ਕੰਮ ਘਰੇ ਬੈਠਿਆਂ ਹੀ ਕਰਵਾਉਣ ਦੇ ਮਨੋਰਥ ਨਾਲ ਸ਼ੁਰੂ ਕੀਤੀ ਗਈ ਲੋਕ ਪੱਖੀ ਮੁਹਿੰਮ "ਆਪ ਦੀ ਸਰਕਾਰ, ਆਪ ਦੇ ਦੁਆਰ" ਸਫਲਤਾ ਪੂਰਵਕ ਚੱਲ ਰਹੀ ਹੈ। ਹਲਕਾ ਸਾਹਨੇਵਾਲ ਵਿੱਚ ਅੱਜ ਦੂਜੇ ਦਿਨ ਵੀ ਵੱਖ ਵੱਖ ਥਾਵਾਂ ਉੱਤੇ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਦਾ
ਨਿਰੀਖਣ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਨਵਨਿਯੁਕਤ ਬਲਾਕ ਪ੍ਰਭਾਰੀ ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਚੇਅਰਮੈਨ ਬੂਟਾ ਸਿੰਘ ਗਿੱਲ ਬਲਾਕ, ਪ੍ਰਭਾਰੀ ਨੇ ਸਾਂਝੇ ਤੌਰ ਤੇ ਕੀਤਾ। ਇਸ
ਬਾਰੇ ਜਾਣਕਾਰੀ ਦਿੰਦਿਆ ਵਿਧਾਇਕ ਮੁੰਡੀਆਂ ਨੇ ਦੱਸਿਆ ਕਿ ਪਿੰਡ ਬਿਲਗਾ, ਮਜਾਰਾ, ਰਾਈਆਂ, ਸਾਹਨੇਵਾਲ ਵਾਰਡ 2 ਅਤੇ ਭੈਣੀ ਸਾਹਿਬ ਵਿਖੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਸੁਵਿਧਾ ਕੈਂਪ ਲਗਾਏ ਗਏ ਸਨ ਜਿਨ੍ਹਾਂ ਦਾ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਪਾਰਟੀ ਵਰਕਰਾਂ ਨੇ ਖੁਦ ਹਾਜਰ ਹੋ ਕੇ ਹਰ ਪ੍ਰਕਾਰ ਦਾ ਯਤਨ ਕੀਤਾ। ਸ੍ਰ ਮੁੰਡੀਆਂ ਨੇ ਕਿਹਾ ਕਿ ਪਾਰਟੀ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਸੁਚੱਜੀ ਸੋਚ ਸਦਕਾ ਪੰਜਾਬ ਦੇਸ਼ ਦਾ ਪਹਿਲਾ ਉਹ ਸੂਬਾ ਬਣ ਗਿਆ ਹੈ ਜਿੱਥੇ ਦੀ ਸਰਕਾਰ ਲੋਕਾਂ ਦੇ ਦੁਆਰ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ
ਦਿੱਤੀਆਂ ਗ੍ਰੰਟੀਆਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਏਸੇ ਪ੍ਰਕਾਰ ਸੂਬੇ ਦਾ ਚਹੁੰ ਤਰਫਾ ਵਿਕਾਸ ਵੀ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੁਜਗਾਰ ਅਤੇ ਖੇਡ ਨੀਤੀ ਤੇ ਕੰਮ ਕਰ ਰਹੀ ਹੈ। ਪਹਿਲੀ ਵਾਰ ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਤਰਜੀਹ ਦੇਕੇ ਉਨ੍ਹਾਂ ਦਾ ਆਮ ਆਦਮੀ ਕਲੀਨਿਕ ਉੱਤੇ ਮੁਫ਼ਤ ਇਲਾਜ ਕਰਵਾ ਰਹੀ ਹੈ। ਆਪ ਦੀ ਸਰਕਾਰ ਪਹਿਲੀ ਉਹ ਸਰਕਾਰ ਬਣ ਗਈ ਹੈ ਜਿਸਨੇ ਪੰਜਾਬ ਚੋਂ ਨਸ਼ਿਆ ਦੇ ਖਾਤਮੇ ਦੀ ਵਿੱਢੀ ਮੁਹਿੰਮ ਤਹਿਤ
ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਫੜਕੇ ਜੇਲ੍ਹਾਂ ਵਿੱਚ ਡੱਕਿਆ ਹੈ ਅਤੇ ਉਨ੍ਹਾਂ ਦੀ ਇਸ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਸ ਮੌਕੇ ਲਾਲੀ ਹਰਾ, ਰਣਜੀਤ ਸਿੰਘ ਸੈਣੀ ਪੀਏ, ਮਨਜਿੰਦਰ ਸਿੰਘ ਭੋਲਾ ਮਾਂਗਟ, ਬਲਾਕ ਪ੍ਰਧਾਨ ਕੁਲਦੀਪ ਸਿੰਘ ਐਰੀ, ਮਨਪ੍ਰੀਤ ਸਿੰਘ ਧਾਮੀ, ਰਾਜ ਕੁਮਾਰ ਵਰਮਾ, ਪ੍ਰਿੰਸ ਸੈਣੀ ਗੁਰਦੀਪ ਸਿੰਘ ਈ .ਟੀ.ਓ , ਹਰਪ੍ਰੀਤ ਸਿੰਘ, ਬੱਬੂ ਮੁੰਡੀਆਂ ਅਤੇ ਹੋਰ ਹਾਜ਼ਰ ਸਨ।
Post a Comment