ਲੁਧਿਆਣਾ: ( Rajan ) :- ਪੰਜਾਬ ਸਰਕਾਰ ਆਪ ਕੇ ਦੁਆਰ ਪ੍ਰੋਗਰਾਮ ਤਹਿਤ ਸਰਕਾਰੀ ਸਕੀਮਾਂ ਦਾ ਲਾਭ ਹਲਕਾ ਪੂਰਵੀ ਦੇ ਵਸਨੀਕਾਂ ਨੂੰ ਦੇਣ ਲਈ ਹਲਕੇ ਅੰਦਰ ਅੱਜ ਕੈਂਪਾਂ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਮੁੱਖ ਤੌਰ ਤੇ ਹਲਕਾ ਵਿਧਾਇਕ
ਦਲਜੀਤ ਸਿੰਘ ਗਰੇਵਾਲ ਪੁੱਜੇ ਅਤੇ ਕੈਂਪ ਚ ਪਹੁੰਚੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਕੈਂਪ ਦੌਰਾਨ ਜਨਮ ਸਰਟੀਫਿਕੇਟ ਆਮਦਨ ਸਰਟੀਫਿਕੇਟ ਐਫਡੀਡੇਟ ਤਸਦੀਕ ਰਿਹਾਇਸ਼ੀ ਸਰਟੀਫਿਕੇਟ ਅਨੁਸੂਚਿਤ ਜਾਤੀ ਸਰਟੀਫਿਕੇਟ ਬੁਢਾਪਾ ਸਰਟੀਫਿਕੇਟ ਮੈਰਿਜ ਰਜਿਸਟਰੇਸ਼ਨ ਬਿਜਲੀ ਬਿੱਲਾਂ ਦੀ ਅਦਾਇਗੀ ਤੋ ਇਲਾਵਾ ਅਨੇਕਾਂ ਹੀ ਹੋਰ ਸੁਵਿਧਾਵਾਂ ਕੈਂਪ ਦੌਰਾਨ
ਮੁਹਈਆ ਕਰਵਾਈਆਂ ਗਈਆਂ । ਇਸ ਮੌਕੇ ਤੇ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਦਵਾਈ ਪੜ੍ਹਾਈ ਦੇ ਨਾਲ - ਨਾਲ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਉਣਾ ਮੁੱਖ ਮਕਸਦ ਹੈ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ
ਸਕੀਮ ਆਪ ਸਰਕਾਰ ਆਪ ਕੇ ਦੁਆਰ ਦੇ ਤਹਿਤ ਅੱਜ ਹਲਕਾ ਪੂਰਵੀ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਹਲਕਾ ਵਾਸੀਆਂ ਨੇ ਹਿੱਸਾ ਲਿਆ ਅਤੇ ਆਪਣੇ ਰੁਕੇ ਹੋਏ ਕੰਮਾਂ ਨੂੰ ਮੌਕੇ ਤੇ ਹੀ ਕਰਵਾਇਆ । ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ ਜਿਨਾਂ ਵੱਲੋਂ ਲੋਕਾਂ ਦੇ ਹਿੱਤਾਂ ਲਈ ਇਤਿਹਾਸਿਕ ਫੈਸਲੇ ਲਏ ਜਾ ਰਹੇ
ਹਨ । ਇਸ ਮੌਕੇ ਤੇ ਹਾਜ਼ਰ ਹਲਕੇ ਦੇ ਵਸਨੀਕਾਂ ਨੇ ਮੌਜੂਦਾ ਸਰਕਾਰ ਵੱਲੋਂ ਲਏ ਗਏ ਲੋਕ ਹਿੱਤ ਫੈਸਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਫੈਸਲਿਆਂ ਨਾਲ ਜਿੱਥੇ ਲੋਕਾਂ ਨੂੰ ਖੱਜਲ ਖੁਆਰ ਹੋਣ ਤੋਂ ਬਚਣਗੇ ਉਥੇ ਹੀ ਦੂਜੇ ਪਾਸੇ ਭਰਸ਼ਟਾਚਾਰੀ ਨੂੰ ਨੱਥ
ਪਵੇਗੀ । ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਹਾਜ਼ਰ ਸਨ।
Post a Comment