ਲੁਧਿਆਣਾ ( Rajan) :- ਲੁਧਿਆਣਾ ਕਾਕੋਵਾਲ ਰੋਡ ਉਪਰ ਇਕ ਅਜ਼ੀਬ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਪਰਿਵਾਰਕ ਮੈਂਬਰਾਂ ਨੇ ਘਰ ਵਿੱਚ ਅਲਮਾਰੀ ਦਾ ਤਾਲਾ ਨਾ ਖੁੱਲਣ ਤੇ ਬਾਹਰ ਜਾ ਰਹੇ ਚਾਬੀਆਂ ਬਣਾਉਣ ਵਾਲੇ ਨੂੰ ਬੁਲਾਇਆ ਤਾ ਚਾਬੀਆਂ ਬਣਾਉਣ ਵਾਲਾ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਭੁਲੇਖੇ ਵਿੱਚ ਪਾ ਅਲਮਾਰੀ ਵਿੱਚ ਪਿਆ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਿਆ। ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਸਬੰਧਿਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਸ ਘਟਨਾ ਦੀਆਂ ਸੀ ਸੀ
ਟੀ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਲਮਾਰੀ ਦਾ ਤਾਲਾ ਨਾ ਖੁੱਲਣ ਤੇ ਬਾਹਰ ਰੋਡ ਤੇ ਜਾ ਰਹੇ ਚਾਬੀਆਂ ਬਣਾਉਣ ਵਾਲੇ ਨੂੰ ਬੁਲਾਇਆ ਤਾ ਉਸ ਨੇ ਅਲਮਾਰੀ ਦੀਆਂ ਚਾਬੀਆਂ ਮੰਗੀਆਂ ਅਤੇ ਅਲਮਾਰੀ ਨਾ ਖੁੱਲਣ ਦੀ ਗੱਲ ਕਹਿ ਹੋਰ ਚਾਬੀਆਂ ਲਿਆਉਣ ਦੀ ਗੱਲ ਕੀਤੀ। ਅਤੇ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਹਨਾਂ ਨੇ ਚੈੱਕ ਕੀਤਾ ਅਲਮਾਰੀ ਵਿੱਚ ਪਿਆ ਢਾਈ ਲੱਖ ਰੁਪਏ ਅਤੇ ਇਕ ਮੁੰਦਰੀ ਅਦਿ ਗਾਇਬ ਸੀ ਜਿਸ ਨੂੰ ਲੈ ਕੇ ਉਹਨਾਂ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਅਤੇ ਚਾਬੀਆਂ ਬਣਾਉਣ ਵਾਲੇ ਦੀਆਂ ਸੀ ਸੀ ਟੀ ਵੀ ਤਸਵੀਰਾਂ ਵੀ ਪੁਲਿਸ ਨੂੰ ਦਿਤੀਆਂ ਹਨ। ਉਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੀ ਗੱਲ ਕਹੀ ਗਈ ਹੈ।
Post a Comment